International Players and University Academic Achievers awarded at Annual Function of Modi College Patiala
Patiala: 26.03.2024
The Annual Prize Distribution Function was held at Multani Mal Modi College, Patiala to felicitate student achievers in Academics, Sports and Co-curricular activities. Sh. Anirudh Tewari, IAS, Punjab, Special Chief Secretary cum Director General, Mahatma Gandhi State Institute of Public Administration (MGSIPA) Punjab presided over the function as Chief Guest. The officiating Chairman of the College Management Committee Sh. Tarun Kumar Modi graced the occasion and Sh. Ayush Modi was also present in this function on special invitation. The Guest of Honour in the function was Sh. Vineet Kumar, Executive Director Sports Authority of India, Netaji Subhash National Institute of Sports, Patiala. Sh. Arvind Kumar, PCS, SDM and SBI Regional Manager RBO3 Patiala Sh. Dharminder Tiwari were also present in this function.
The function started with Saraswati Vandana and Shabad Gayan presented by the students of the college. The esteemed members of College Management Committee Prof. Surindra Lal also graced the occasion
College Principal Dr. Neeraj Goyal welcomed the Chief Guest and formally introduced the dignitaries. He congratulated the prize winners and presented the Annual Report of the College for session 2023-24, which was a blueprint of academic and other achievements of the college. He said that in the present era of knowledge-based globalised new liberal modern society, Modi College is committed to provide affordable and quality education based on ethical-moral values.
Chief Guest Sh. Anirudh Tewari, a Modi College Alumni said that it is a matter of great honour to address at Modi College. Remembering his studentship days at the college he said that it is remarkable how Modi College has maintained the standards of quality education and its status as a reputed centre of learning in North India. He said that Modiites are serving as Doctors, Administrators, Engineers, Army Officers, Industrialists and leaders in different high profile Indian and International organizations
Prof. Surindra Lal also congratulated the students and motivated them to work hard in life. He said that college is committed for creating successful careers and best learning facilities for the students.
Guest of Honour Sh. Vineet Kumar, a Modi College alumnus congratulated the college for imparting quality education as par with the best educational institutions of India. He also emphasized how college has indeed lived up to the expectations of the society as well as to the philosophy of its founder.
The Chief Guest and the principal distributed the Roll of Honour, College Colour and Merit Certificates to the winners
Dr. Ashwani Kumar, Registrar and Dr. Ajit Kumar, Controller of Examinations of the College told that 23 Rolls of Honour, 141 College Colour and 267 Merit Certificates were awarded to the students including two Gold Medals in Punjabi University Examinations.
The Roll of Honour were awarded for achievements in Academics to Priyanka (First position in University in MSc – II in Fashion Design and Technology), Komal (First position in MSc-II in Food and Nutrition), Devika Sachdeva (Second position in BSc-III in Fashion Technology), Anshita (Second position in MSc-II in Fashion Design and Technology), Anisha Lohia (Second position in MSc-II in Food and Nutrition), Rajbir Kaur (Third position in MSc-II in Chemistry) and Vandana (Third position in BCom-III)
Roll of Honour was awarded to Amanpreet Singh (BA-III) for winning Gold Medal in 53rd ISSF World Shooting Championship held at Baku, Azerbaijan, Kirti (BA-II) was awarded the roll of honour for winning Gold Medal in Asian Boxing Championship held at Astana, Kazakisthan. Bhargavi Prashant Shankhe Was Awarded with ‘Hindustan Ratna National Award’ in 2023. She also won Gold Medal Ind. U-III in 7th South Asian Karate Championship held at Kathmandu, Nepal.
Besides these international Sports Achievers, the Roll of Honour were also awarded to sports persons who won 26 Gold Medals, 17 Silver Medals and 12 Bronze Medals at various National and Inter-University Level Competitions. Their coaches were also felicitated on the occasion.
The students who participated in cultural and co-Curricular activities were also awarded the prizes.
The stage was conducted by Dr. Bhanvi Wadhawan and Dr. Rupinder Singh Dhillon.
College students presented cultural songs during the function. A large number of former staff members of the college were also present on the occasion. College Registrar Dr. Ashwani Sharma proposed the vote of thanks.
ਮੋਦੀ ਕਾਲਜ ਦੇ ਅੰਤਰ-ਰਾਸ਼ਟਰੀ ਖਿਡਾਰੀ ਅਤੇ ਯੂਨੀਵਰਸਿਟੀ ਮੈਰਿਟ ਹੋਲਡਰ ਸਾਲਾਨਾ ਸਮਾਗਮ ਵਿੱਚ ਸਨਮਾਨਿਤ
ਪਟਿਆਲਾ: 26 ਮਾਰਚ, 2024
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਵਿੱਦਿਅਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਇਸ ਸਮਾਰੋਹ ਦੀ ਪ੍ਰਧਾਨਗੀ ਸ਼੍ਰੀ ਅਨਿਰੁਧ ਤਿਵਾੜੀ, ਆਈ.ਏ.ਐਸ, ਪੰਜਾਬ, ਵਿਸ਼ੇਸ਼ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (MGSIPA) ਪੰਜਾਬ ਨੇ ਕੀਤੀ। ਇਸ ਮੌਕੇ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਸ਼੍ਰੀ ਤਰੁਣ ਕੁਮਾਰ ਮੋਦੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨਾਲ ਸਮਾਰੋਹ ਵਿੱਚ ਪਹੁੰਚੇ ਸ਼੍ਰੀ. ਆਯੂਸ਼ ਮੋਦੀ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ।ਉਹਨਾਂ ਨਾਲ ਪ੍ਰੋ. ਸੁਰਿੰਦਰ ਲਾਲ ਵੀ ਮੌਜੂਦ ਸਨ। ਇਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਵਿਨੀਤ ਕੁਮਾਰ, ਕਾਰਜਕਾਰੀ ਡਾਇਰੈਕਟਰ, ਸਪੋਰਟਸ ਅਥਾਰਟੀ ਆਫ ਇੰਡੀਆ, ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਪਟਿਆਲਾ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸ਼੍ਰੀ ਅਰਵਿੰਦ ਕੁਮਾਰ, ਪੀ.ਸੀ.ਐਸ. ਐਸ.ਡੀ.ਐਮ. ਅਤੇ ਐਸ.ਬੀ.ਆਈ ਰਿਜਨਲ ਮੈਨੇਜਰ ਆਰ.ਬੀ.ਓ.3 ਪਟਿਆਲਾ ਸ਼੍ਰੀ ਧਰਮਿੰਦਰ ਤਿਵਾਰੀ ਵੀ ਵਿਸ਼ੇਸ ਸੱਦੇ ਤੇ ਸ਼ਾਮਿਲ ਹੋਏ। ਇਸ ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਬਾਕੀ ਮਹਿਮਾਨਾਂ ਦਾ ਸਵਾਗਤ ਕਰਦਿਆਂ, ਉਨ੍ਹਾਂ ਨਾਲ ਰਸਮੀ ਜਾਣ-ਪਛਾਣ ਕਰਵਾਈ। ਉਨ੍ਹਾਂ ਨੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸੈਸ਼ਨ 2023-24 ਦੀ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ, ਜੋ ਕਾਲਜ ਦੀਆਂ ਅਕਾਦਮਿਕ, ਖੇਡਾਂ ਦੇ ਖੇਤਰ ਵਿੱਚ ਅਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦਾ ਲੇਖਾ-ਜੋਖਾ ਸੀ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕੀ ਯੁੱਗ ਦੀਆਂ ਜ਼ਰੂਰਤਾਂ ਮੁਤਾਬਿਕ ਮੋਦੀ ਕਾਲਜ ਵਿਦਿਆਰਥੀਆਂ ਨੂੰ ਅਤਿ- ਆਧੁਨਿਕ ਪਰ ਭਾਰਤੀ ਨੈਤਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮੁਲਤਾਨੀ ਮੱਲ ਮੋਦੀ ਕਾਲਜ ਦੇ ਸਾਬਕਾ ਵਿਦਿਆਰਥੀ ਸ਼੍ਰੀ ਅਨਿਰੁਧ ਤਿਵਾੜੀ ਨੇ ਕਿਹਾ ਉਹਨਾਂ ਨੂੰ ਮੋਦੀ ਕਾਲਜ ਦਾ ਵਿਦਿਆਰਥੀ ਹੋਣ ਤੇ ਹਮੇਸ਼ਾ ਮਾਣ ਰਹੇਗਾ। ਆਪਣੇ ਵਿਦਿਆਰਥੀ ਜੀਵਣ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਨੇ ਕਾਲਜ ਦੇ ਅਧਿਆਪਕਾਂ ਅਤੇ ਪੜਾਉਣ-ਲ਼ਿਖਾਉਣ ਦੇ ਤਰੀਕਿਆਂ ਦੀ ਵਿਸ਼ੇਸ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਮੋਦੀ ਕਾਲਜ ਨੇ ਸਾਲਾਂ ਤੋਂ ਉੱਚ-ਪੱਧਰੀ ਸਿੱਖਿਆ ਦਾ ਖਾਸ ਮਿਆਰ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫਲ ਬਣਾਉਣ ਟੀਚਾ ਬਰਕਰਾਰ ਰੱਖਿਆ ਹੈ। ਕਾਲਜ ਦੇ ਪ੍ਰਬੰਧਕੀ ਕਮੇਟੀ ਵੱਲੋਂ ਪ੍ਰੋ. ਸੁਰਿੰਦਰ ਲਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮੋਦੀ ਕਾਲਜ ਵਿਦਿਆਰਥੀਆਂ ਨੂੰ ਹਰ ਤਰਾਂ੍ਹ ਦੀ ਸਹੂਲਤ ਉਪਲਬਧ ਕਰਵਾਉਂਦਾ ਹੈ ਤਾਂ ਕਿ ਉਹ ਆਪਣੇ ਜੀਵਣ ਵਿੱਚ ਸਫਲਤਾ ਹਾਸਿਲ ਕਰ ਸਕਣ। ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਮੋਦੀ ਕਾਲਜ ਦੇ ਸਾਬਕਾ ਵਿਦਿਆਰਥੀ ਸ਼੍ਰੀ ਵਨੀਤ ਕੁਮਾਰ ਨੇ ਕਾਲਜ ਨੂੰ ਭਾਰਤ ਦੀਆਂ ਸਰਵੋਤਮ ਵਿਦਿਅਕ ਸੰਸਥਾਵਾਂ ਦੇ ਬਰਾਬਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਧਾਈ ਦਿੱਤੀ। ਉਸਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਕਾਲਜ ਅਸਲ ਵਿੱਚ ਸਮਾਜ ਦੀਆਂ ਉਮੀਦਾਂ ਦੇ ਨਾਲ-ਨਾਲ ਇਸਦੇ ਸੰਸਥਾਪਕ ਦੇ ਫਲਸਫੇ ‘ਤੇ ਵੀ ਖਰਾ ਉਤਰਿਆ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ ਅਤੇ ਮੈਰਿਟ ਸਰਟੀਫਿਕੇਟ ਵੰਡੇ ਗਏ ।ਉਨ੍ਹਾਂ ਕਿਹਾ ਕਿ ਅੱਜ ਮੋਦੀ ਕਾਲਜ ਤੋਂ ਪੜ੍ਹੇ ਵਿਦਿਆਰਥੀ ਵੱਖ-ਵੱਖ ਉੱਚ-ਪੱਧਰੀ ਭਾਰਤੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਦਾਰਿਆਂ ਵਿੱਚ ਡਾਕਟਰ, ਪ੍ਰਸ਼ਾਸਕ, ਇੰਜੀਨੀਅਰ, ਫੌਜੀ ਅਧਿਕਾਰੀ, ਉਦਯੋਗਪਤੀਆਂ ਅਤੇ ਸੰਸਥਾ-ਮੁਖੀਆਂ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਮੋਦੀ ਕਾਲਜ ਦਾ ਵਿਦਿਆਰਥੀ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਕਾਲਜ ਦੇ ਰਜਿਸਟਰਾਰ ਡਾ. ਅਸ਼ਵਨੀ ਕੁਮਾਰ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਅਜੀਤ ਕੁਮਾਰ ਨੇ ਦੱਸਿਆ ਕਿ ਇਸ ਸਾਲ ਕਾਲਜ ਵੱਲੋਂ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਦੋ ਗੋਲਡ ਮੈਡਲਾਂ ਸਮੇਤ 23 ਰੋਲ ਆਫ਼ ਆਨਰ, 141 ਕਾਲਜ ਕਲਰ ਅਤੇ 267 ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਤੇ ਪ੍ਰਿਅੰਕਾ (ਐਮਐਸਸੀ, ਭਾਗ -ਦੂਜਾ, ਫੈਸ਼ਨ ਡਿਜ਼ਾਈਨ ਅਤੇ ਟੈਕਨਾਲੋਜੀ ਵਿੱਚ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ), ਕੋਮਲ (ਐਮਐਸਸੀ-ਭਾਗ ਦੂਜਾ, ਫੂਡ ਐਂਡ ਨਿਊਟ੍ਰੀਸ਼ਨ ਵਿੱਚ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ), ਦੇਵਿਕਾ ਸਚਦੇਵਾ (ਬੀਐਸਸੀ-ਭਾਗ ਤੀਜਾ ਵਿੱਚ ਯੂਨੀਵਰਸਿਟੀ ਵਿੱਚ ਦੂਜਾ ਸਥਾਨ), ਅੰਸ਼ਿਤਾ (ਐਮਐਸਸੀ- ਭਾਗ ਦੂਜਾ, ਫੈਸ਼ਨ ਡਿਜ਼ਾਈਨ ਅਤੇ ਤਕਨਾਲੋਜੀ ਵਿੱਚ ਯੂਨੀਵਰਸਿਟੀ ਵਿੱਚ ਦੂਜਾ ਸਥਾਨ), ਅਨੀਸ਼ਾ ਲੋਹੀਆ (ਐਮਐਸਸੀ- ਭਾਗ ਦੂਜਾ, ਫੂਡ ਐਂਡ ਨਿਊਟ੍ਰੀਸ਼ਨ ਵਿੱਚ ਯੂਨੀਵਰਸਿਟੀ ਵਿੱਚ ਦੂਜਾ ਸਥਾਨ), ਰਾਜਬੀਰ ਕੌਰ (ਐਮਐਸਸੀ- ਭਾਗ ਦੂਜਾ, ਕੈਮਿਸਟਰੀ ਵਿੱਚ ਯੂਨੀਵਰਸਿਟੀ ਚੋਂ ਤੀਜਾ ਸਥਾਨ) ਅਤੇ ਵੰਦਨਾ ( ਬੀਕਾਮ-ਭਾਗ ਤੀਜਾ ਵਿੱਚ ਤੀਜਾ ਸਥਾਨ) ਨੂੰ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਅਮਨਪ੍ਰੀਤ ਸਿੰਘ (ਬੀਏ ਭਾਗ ਤੀਜਾ) ਨੂੰ ਬਾਕੂ ਅਜ਼ਰਬਾਈਜਾਨ ਵਿਖੇ ਹੋਈ 53ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਲਈ, ਕੀਰਤੀ (ਬੀਏ ਭਾਗ ਦੂਜਾ) ਨੂੰ ਅਸਤਾਨਾ, ਕਜ਼ਾਕਿਸਤਾਨ ਵਿੱਖੇ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਲਈ ਅਤੇ ਭਾਰਗਵੀ ਪ੍ਰਸ਼ਾਂਤ ਸ਼ੰਖੇ (ਬੀਸੀਏ ਭਾਗ-ਦੂਜਾ) ਨੂੰ ‘ਹਿੰਦੁਸਤਾਨ ਰਤਨ ਰਾਸ਼ਟਰੀ ਪੁਰਸਕਾਰ’ ਪ੍ਰਾਪਤ ਕਰਨ ਲਈ ਅਤੇ ਕਾਠਮੰਡੂ, ਨੇਪਾਲ ਵਿਖੇ ਹੋਈ 7ਵੀਂ ਦੱਖਣੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਡਲ ਮੈਡਲ ਜਿੱਤਣ ਲਈ ਰੋਲ ਆਫ ਆਨਰ ਪ੍ਰਦਾਨ ਕੀਤੇ ਗਏ। ਇਨ੍ਹਾਂ ਅੰਤਰਰਾਸ਼ਟਰੀ ਖੇਡ ਪ੍ਰਾਪਤੀਆਂ ਤੋਂ ਇਲਾਵਾ, ਵੱਖ-ਵੱਖ ਰਾਸ਼ਟਰੀ ਅਤੇ ਅੰਤਰ-ਯੂਨੀਵਰਸਿਟੀ ਪੱਧਰੀ ਮੁਕਾਬਲਿਆਂ ਵਿੱਚ 26 ਗੋਲਡ ਮੈਡਲ, 17 ਸਿਲਵਰ ਮੈਡਲ ਅਤੇ 12 ਕਾਂਸੀ ਦੇ ਤਗਮੇ ਜਿੱਤਣ ਵਾਲੇ ਮੋਦੀ ਕਾਲਜ ਦੇ ਖਿਡਾਰੀਆਂ ਨੂੰ ਵੀ ਰੋਲ ਆਫ ਆਨਰ ਦਿੱਤੇ ਗਏ। ਇਸ ਮੌਕੇ ਉਨ੍ਹਾਂ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੀ ਸਮਾਪਤੀ ਤੇ ਕਾਲਜ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਅਤੇ ਕਲਾ ਵੰਨਗੀਆਂ ਵੀ ਪੇਸ਼ ਕੀਤੀਆਂ।ਸਟੇਜ ਪ੍ਰੰਬਧਨ ਦੀ ਜ਼ਿੰਮੇਵਾਰੀ ਕਾਲਜ ਦੇ ਅਧਿਆਪਕਾਂ ਡਾ. ਭਾਨਵੀ ਵਾਧਵਨ ਅਤੇ ਡਾ.ਰੁਪਿੰਦਰ ਢਿੱਲੋਂ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਧੰਨਵਾਦ ਦਾ ਮਤਾ ਕਾਲਜ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ। ਸਮਾਰੋਹ ਵਿੱਚ ਸਾਰੇ ਸਟਾਫ ਮੈਂਬਰ ਹਾਜ਼ਿਰ ਸਨ।